ਮਸ਼ਹੂਰ ਬਾਲੀਵੁਡ ਅਦਾਕਾਰ ਦਲੀਪ ਤਾਹਿਲ ਦੇ ਕਰੀਬ ਪੰਜ ਸਾਲ ਪੁਰਾਣੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਮਾਮਲੇ ‘ਚ ਬੀਤੇ ਦਿਨੀਂ ਕੋਰਟ ਵੱਲੋਂ ਸਜ਼ਾ ਸੁਣਾਈ ਗਈ ਹੈ। ਦਲੀਪ ਤਾਹਿਲ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਮਾਮਲੇ ‘ਚ 2 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਦੱਸਦਈਏ ਕਿ ਇਹ ਪੂਰਾ ਮਾਮਲਾ ਸਾਲ 2018 ਦਾ ਹੈ, ਜਦੋਂ ਦਲੀਪ ਤਾਹਿਲ ਨੇ ਸ਼ਰਾਬ ਪੀ ਕੇ ਇੱਕ ਆਟੋ ਨੂੰ ਟੱਕਰ ਮਾਰ ਦਿੱਤੀ ਸੀ। ਇਸ ਘਟਨਾ ‘ਚ ਇੱਕ ਮਹਿਲਾ ਵੀ ਗੰਭੀਰ ਜ਼ਖਮੀ ਹੋ ਗਈ ਸੀ। ਜਿਸ ਤੋਂ 5 ਸਾਲ ਹੁਣ ਕੋਰਟ ਨੇ ਡਾਕਟਰ ਦੀ ਰਿਪੋਰਟ ਦੇ ਅਧਾਰ 'ਤੇ ਆਪਣਾ ਫੈਸਲਾ ਸੁਣਾਇਆ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਡਾਕਟਰ ਦੀ ਰਿਪੋਰਟ ‘ਤੇ ਭਰੋਸਾ ਕਰਦੇ ਹੋਏ, ਕੋਰਟ ਨੇ ਅਦਾਕਾਰ ਨੂੰ ਸਜ਼ਾ ਸੁਣਾਈ ਹੈ। ਰਿਪੋਰਟ ਮੁਤਾਬਕ ਦਲੀਪ ਤਾਹਿਲ ਸ਼ਰਾਬ ਦੇ ਨਸ਼ੇ 'ਚ ਸਨ ਜਿਸ ਵੇਲੇ ਉਹ ਗੱਡੀ ਚਲਾ ਰਹੇ ਸਨ ਤੇ ਸ਼ਰਾਬ ਪੀ ਗੱਡੀ ਚਲਾਉਣਾ ਕਾਨੂੰਨੀ ਅਪਰਾਧ ਹੈ।
.
This famous Bollywood actor was jailed, accused of seriously injuring a woman.
.
.
.
#daliptahil #bollywoodactor #bollywoodnews
~PR.182~